Health & Medical vocabulary
25 English ↔ Punjabi terms for health & medical NAATI CCL scenarios — GP visits, hospital, maternity, mental health and pharmacy scenarios.
- symptomsਲੱਛਣlachhan
e.g. How long have you had these symptoms? ਇਹ ਲੱਛਣ ਤੁਹਾਨੂੰ ਕਿੰਨੇ ਚਿਰ ਤੋਂ ਹਨ?
- diagnosisਤਸ਼ਖ਼ੀਸtashkhees
e.g. We won't know the diagnosis until the test results come back. ਜਦ ਤੱਕ ਟੈਸਟ ਦੇ ਨਤੀਜੇ ਨਹੀਂ ਆਉਂਦੇ, ਸਾਨੂੰ ਤਸ਼ਖ਼ੀਸ ਦਾ ਪਤਾ ਨਹੀਂ ਲੱਗੇਗਾ।
- prescriptionਨੁਸਖ਼ਾnuskha
e.g. The doctor will give you a prescription for the antibiotics. ਡਾਕਟਰ ਤੁਹਾਨੂੰ ਐਂਟੀਬਾਇਓਟਿਕ ਦਾ ਨੁਸਖ਼ਾ ਦੇਵੇਗਾ।
- blood pressureਖ਼ੂਨ ਦਾ ਦਬਾਅkhoon da dabaa
e.g. Your blood pressure is a little high today. ਅੱਜ ਤੁਹਾਡਾ ਖ਼ੂਨ ਦਾ ਦਬਾਅ ਥੋੜ੍ਹਾ ਵੱਧ ਹੈ।
- referralਹਵਾਲਾ-ਪੱਤਰhavala-pattar
e.g. Your GP will write a referral to a specialist. ਤੁਹਾਡਾ ਜੀ.ਪੀ. ਕਿਸੇ ਮਾਹਰ ਡਾਕਟਰ ਲਈ ਹਵਾਲਾ-ਪੱਤਰ ਲਿਖੇਗਾ।
- side effectsਮਾੜੇ ਅਸਰmaarhe asar
e.g. This medicine may cause some side effects like drowsiness. ਇਸ ਦਵਾਈ ਨਾਲ ਕੁਝ ਮਾੜੇ ਅਸਰ ਹੋ ਸਕਦੇ ਹਨ, ਜਿਵੇਂ ਨੀਂਦ ਆਉਣਾ।
- doseਖ਼ੁਰਾਕkhuraak
e.g. Take one dose in the morning and one at night. ਇੱਕ ਖ਼ੁਰਾਕ ਸਵੇਰੇ ਤੇ ਇੱਕ ਰਾਤ ਨੂੰ ਲਓ।
- fasting (before a test)ਭੁੱਖੇ ਪੇਟ ਰਹਿਣਾbhukkhe pet rahina
e.g. You must fast for twelve hours before the blood test. ਖ਼ੂਨ ਦੇ ਟੈਸਟ ਤੋਂ ਬਾਰਾਂ ਘੰਟੇ ਪਹਿਲਾਂ ਤੁਹਾਨੂੰ ਭੁੱਖੇ ਪੇਟ ਰਹਿਣਾ ਪਵੇਗਾ।
- bulk-billingਬਲਕ-ਬਿਲਿੰਗbulk-billing
e.g. This clinic bulk-bills, so you won't pay anything out of pocket. ਇਹ ਕਲੀਨਿਕ ਬਲਕ-ਬਿਲਿੰਗ ਕਰਦੀ ਹੈ, ਇਸ ਲਈ ਤੁਹਾਡੀ ਜੇਬ ਤੋਂ ਕੁਝ ਨਹੀਂ ਲੱਗੇਗਾ।
- consent formਸਹਿਮਤੀ ਫ਼ਾਰਮsahimti form
e.g. Please sign this consent form before the operation. ਅਪਰੇਸ਼ਨ ਤੋਂ ਪਹਿਲਾਂ ਕਿਰਪਾ ਕਰਕੇ ਇਸ ਸਹਿਮਤੀ ਫ਼ਾਰਮ ਉੱਤੇ ਦਸਤਖ਼ਤ ਕਰੋ।
- sedationਬੇਹੋਸ਼ੀ ਦੀ ਦਵਾਈbehoshi di davaayi
e.g. You'll be given sedation, so you won't feel any pain. ਤੁਹਾਨੂੰ ਬੇਹੋਸ਼ੀ ਦੀ ਦਵਾਈ ਦਿੱਤੀ ਜਾਵੇਗੀ, ਇਸ ਲਈ ਤੁਹਾਨੂੰ ਕੋਈ ਦਰਦ ਮਹਿਸੂਸ ਨਹੀਂ ਹੋਵੇਗਾ।
- specialistਮਾਹਰ ਡਾਕਟਰmahar daakatar
e.g. The specialist will see you in two weeks. ਮਾਹਰ ਡਾਕਟਰ ਤੁਹਾਨੂੰ ਦੋ ਹਫ਼ਤਿਆਂ ਬਾਅਦ ਦੇਖੇਗਾ।
- allergyਐਲਰਜੀallergy
e.g. Do you have any allergy to any medicine? ਕੀ ਤੁਹਾਨੂੰ ਕਿਸੇ ਦਵਾਈ ਤੋਂ ਐਲਰਜੀ ਹੈ?
- drug interactionਦਵਾਈਆਂ ਦਾ ਟਕਰਾਅdavaayiaan da takraao
e.g. This new medicine can interact with your blood thinner. ਇਹ ਨਵੀਂ ਦਵਾਈ ਤੁਹਾਡੀ ਖ਼ੂਨ ਪਤਲਾ ਕਰਨ ਵਾਲੀ ਦਵਾਈ ਨਾਲ ਟਕਰਾ ਸਕਦੀ ਹੈ।
- blood thinnerਖ਼ੂਨ ਪਤਲਾ ਕਰਨ ਵਾਲੀ ਦਵਾਈkhoon patla karan vali davaayi
e.g. He takes a blood thinner every day for his heart. ਉਹ ਆਪਣੇ ਦਿਲ ਲਈ ਰੋਜ਼ ਖ਼ੂਨ ਪਤਲਾ ਕਰਨ ਵਾਲੀ ਦਵਾਈ ਲੈਂਦਾ ਹੈ।
- blood sugar / diabetesਸ਼ੂਗਰshugar
e.g. Check your blood sugar four times a day and write it down. ਦਿਨ ਵਿੱਚ ਚਾਰ ਵਾਰ ਆਪਣੀ ਸ਼ੂਗਰ ਚੈੱਕ ਕਰੋ ਤੇ ਲਿਖ ਲਓ।
- depressionਉਦਾਸੀ / ਡਿਪਰੈਸ਼ਨudaasi / depression
e.g. Depression is a medical condition, not a weakness. ਡਿਪਰੈਸ਼ਨ ਇੱਕ ਬਿਮਾਰੀ ਹੈ, ਕੋਈ ਕਮਜ਼ੋਰੀ ਨਹੀਂ।
- anxiety / panicਘਬਰਾਹਟghabraahat
e.g. Hearing the news, she felt a wave of anxiety. ਖ਼ਬਰ ਸੁਣ ਕੇ ਉਸ ਨੂੰ ਘਬਰਾਹਟ ਹੋ ਗਈ।
- confidentialਗੁਪਤgupt
e.g. Whatever you tell me stays confidential. ਜੋ ਕੁਝ ਤੁਸੀਂ ਮੈਨੂੰ ਦੱਸੋਗੇ ਉਹ ਗੁਪਤ ਰਹੇਗਾ।
- interpreterਦੁਭਾਸ਼ੀਆdubhaashia
e.g. We can arrange a Punjabi interpreter for your appointment. ਅਸੀਂ ਤੁਹਾਡੀ ਮੁਲਾਕਾਤ ਲਈ ਪੰਜਾਬੀ ਦੁਭਾਸ਼ੀਆ ਦਾ ਇੰਤਜ਼ਾਮ ਕਰ ਸਕਦੇ ਹਾਂ।
- fracture / broken boneਹੱਡੀ ਦਾ ਟੁੱਟਣਾhaddi da tuttna
e.g. The X-ray shows a fracture in your wrist. ਐਕਸ-ਰੇ ਤੋਂ ਪਤਾ ਲੱਗਦਾ ਹੈ ਕਿ ਤੁਹਾਡੀ ਗੁੱਟ ਦੀ ਹੱਡੀ ਟੁੱਟੀ ਹੋਈ ਹੈ।
- plaster castਪਲੱਸਤਰplaster
e.g. The plaster cast will stay on for about six weeks. ਪਲੱਸਤਰ ਕਰੀਬ ਛੇ ਹਫ਼ਤੇ ਰਹੇਗਾ।
- colonoscopyਕੋਲੋਨੋਸਕੋਪੀcolonoscopy
e.g. During the colonoscopy a camera examines the bowel. ਕੋਲੋਨੋਸਕੋਪੀ ਵੇਲੇ ਇੱਕ ਕੈਮਰਾ ਆਂਦਰ ਦੀ ਜਾਂਚ ਕਰਦਾ ਹੈ।
- polypਰਸੌਲੀrasauli
e.g. If we find a polyp, we'll remove it during the same test. ਜੇ ਸਾਨੂੰ ਕੋਈ ਰਸੌਲੀ ਮਿਲੀ, ਤਾਂ ਅਸੀਂ ਉਸੇ ਟੈਸਟ ਦੌਰਾਨ ਕੱਢ ਦਿਆਂਗੇ।
- follow-up appointmentਅਗਲੀ ਮੁਲਾਕਾਤagli mulakaat
e.g. Come back for a follow-up appointment in three months. ਤਿੰਨ ਮਹੀਨੇ ਬਾਅਦ ਅਗਲੀ ਮੁਲਾਕਾਤ ਲਈ ਆਉਣਾ।
Practise these in real exam-format dialogues — see the Health & Medical syllabus or browse all vocabulary.